ਸੋਖਾ ਤਾ ਨਈ, ਨਾਜ਼ੁਕ ਪੋਟਿਆਂ ਦੇ ਨਾਲ,ਸੜਕਾਂ ਤੋਂ ਓੁਮਰ ਭਰ, ਸ਼ੀਸ਼ੇ ਦੀਆਂ ਕਿਰਚਾਂ ਚੁਗੀ ਜਾਣਾ, ਪਰ ਹੋ ਸਕੇ ਤਾ ਮੈਨੂ ਇਕੱਠਾ ਕਰ ਲਵੀ

Find beauty in all the things

Ik dard c

jo sigrat di tra

mein chup chaap pita ha

sirf kuch nazma hi han

jo sigrat de nalo mein

rakh vangan chadiya

ਇਥੇ ਟਕਰਾ ਜਬਰ ਤੇ ਸਬਰ ਦਾ ਹੈ (Lavish Singla)


ਆ ਓਏ ਸੋਹਣੀਆਂ ਸੂਰਤਾਂ ਵਾਲਿਆ ਬਾਜ ਆ ਜਾ,
ਥੋੜੀ ਗਲ ਤੋਂ ਕਿਸੇ ਨੂ ਮਾਰੀਏ ਨਾ......
ਪਹਿਲਾਂ ਚਾਟ ਚਟਾ ਕੇ ਪ੍ਰੇਮ ਵਾਲੀ,
ਦੂਰ ਦੂਰ ਕਰਕੇ ਫਿਰ ਦੁਰ੍ਕਾਰੀਏ ਨਾ........
ਰਾਜਾ ਹੋਕੇ ਕਮਲਿਆ ਗੋਲਿਆਂ ਨੂੰ ,
ਕਦੇ ਟਾਕਰੇ ਲਈ ਵੰਗਾਰਿਏ ਨਾ....
ਮੌਕਾ ਮਿਲੇ ਤਾਂ ਆਕੜਾਂ ਕਢ ਲਈਏ,
ਏਵੈ ਰਾਹ ਗਲੀ ਨਿੱਤ ਲਲ੍ਕਾਰੀਏ ਨਾ.......
      ਗਰਦਨ ਆਸ਼ਕਾਂ ਦੀ ਕਹਿੰਦੇ ਸਖ਼ਤ ਹੁੰਦੀ,
      ਤੇਜ ਸੋਹਣਿਆ ਨੈਨਾ ਦੀ ਧਰ ਕਰਲੇ,
      ਵਾਰ ਵਾਰ ਤੇ ਵਾਰ ਨੀ ਠੀਕ ਹੁੰਦੇ ,
       ਜਿੰਨੇ ਵਾਰ ਕਰਨੇ ਇੱਕੋ ਵਾਰ ਕਰਲੈ....

ਇਥੇ ਟਕਰਾ ਜਬਰ ਤੇ ਸਬਰ ਦਾ ਹੈ ,
ਤੇਰਾ ਵਾਰ ਕਰਨਾ ਸਦਾ ਸੈਹ ਜਾਣਾ,
ਤੇਰਾ ਤਲਵਾਰ ਕ਼ੁਮੋੰਦਿਆਂ ਆਉਣਾ ,
ਸਦਾ ਧੋਣ ਲੁਕਾ ਕ ਬ਼ਹ ਜਾਣਾ......
ਗਲ ਗਲ ਤੇ ਤੇਰਾ ਝਿੜਕ ਦੇਣਾ ,
ਸਦਾ ਹੋਂਸਲਾ ਅੰਦਰੋਂ ਟਹ ਜਾਣਾ...
ਤੇਰਾ ਕੇਹ੍ਨਦਿਆਂ ਕੇਹ੍ਨਦਿਆਂ ਕਹ ਜਾਣਾ,
ਸਦਾ ਰਹ੍ਨਦਿਆਂ ਰਹ੍ਨਦਿਆਂ ਰਹ ਜਾਣਾ......
         ਤੇਰੀ ਨਿੱਤ ਦੀ ਮਾਰ ਨੇ ਮਾਰ ਛਡਿਆ,
         ਬਸ ਹੁਣ ਅੰਤ ਇਕਰਾਰ ਕਰਲੈ....
         ਵਾਰ ਵਾਰ ਤੇ ਵਾਰ ਨੀ ਠੀਕ ਹੁੰਦੇ ,
         ਜਿੰਨੇ ਵਾਰ ਕਰਨੇ ਇੱਕੋ ਵਾਰ ਕਰਲੈ...

ਤੇਨੁ ਹੁਸਨ ਮਿਲਿਆ ਮੈਨੂ ਦਿਲ ਮਿਲਿਆ ,
ਤੇਰਾ ਕੋਲ ਤੇਰੇ ਮੇਰਾ ਕੋਲ ਤੇਰੇ ,
ਇਕ ਰੱਬ ਦਿੱਤਾ ਇਕ ਮੈਂ ਦਿੱਤਾ ,
ਦੋਵੇ ਕੋਲ ਤੇਰੇ, ਕੀ ਆ ਕੋਲ ਮੇਰੇ,
ਨਾਲੇ ਦਿਲ ਦਿੱਤਾ ਨਾਲੇ ਵਾਰ ਸਹੀਏ,
ਸਾਡੇ ਜਿੱਡੇ ਸੁਨ੍ਲੈ ਕੌਣ ਕਰੁ ਜੇਰੇ ....
ਅਸੀਂ ਪੱਟ ਦਾ ਮਾਸ ਖੁਆਉਣ ਵਾਲੇ ,
ਸਾਡੇ ਮੌਤ ਝਨਾ ਤੋਂ ਪਾਰ ਡੇਰੇ......
       ਕਰਲੈ ਮਾਲਸ਼ਾਂ ਬਾਹਾਂ ਤੇ ਡੋਲਿਆਂ ਨੂੰ ,
       ਚੜਾ ਕੇ ਸਾਨ੍ਹ ਤੇ ਤੇਜ ਹਥਿਆਰ ਕਰਲੈ,
       ਵਾਰ ਵਾਰ ਤੇ ਵਾਰ ਨੀ ਠੀਕ ਹੁੰਦੇ ,
       ਜਿੰਨੇ ਵਾਰ ਕਰਨੇ ਇੱਕੋ ਵਾਰ ਕਰਲੈ...

No comments: