ਸੋਖਾ ਤਾ ਨਈ, ਨਾਜ਼ੁਕ ਪੋਟਿਆਂ ਦੇ ਨਾਲ,ਸੜਕਾਂ ਤੋਂ ਓੁਮਰ ਭਰ, ਸ਼ੀਸ਼ੇ ਦੀਆਂ ਕਿਰਚਾਂ ਚੁਗੀ ਜਾਣਾ, ਪਰ ਹੋ ਸਕੇ ਤਾ ਮੈਨੂ ਇਕੱਠਾ ਕਰ ਲਵੀ

Find beauty in all the things

Ik dard c

jo sigrat di tra

mein chup chaap pita ha

sirf kuch nazma hi han

jo sigrat de nalo mein

rakh vangan chadiya

ਇਹ ਨਜ਼ਮ ਉਹਦੇ ਨਾਮ..........(Roop Aziz)

ਮੇਰੇ ਮੰਨ ਦੇ ਰੇਤੀਲੇ ਧਰਾਤਲ ਤੇ ਉਕਰਿਆ ਇਕ ਖੂਬਸੂਰਤ ਨਾਮ ਹੈਂ ਤੂੰ,
ਜਿਸ ਨੂੰ ਮੇਰੇ ਹੀ ਡਰ ਦੀਆਂ ਲਹਿਰਾਂ ਵਾਰ-ਵਾਰ ਮਿਟਾ ਦਿੰਦੀਆਂ,
ਤੇ ਜਿਸ ਨੂੰ ਮੇਰੇ ਹੀ ਹੌਂਸਲੇ ਨਾਜ਼ੁਕ ਜਹੀਆਂ ਉੰਗਲਾਂ ਨਾਲ ਮੁੜ ਤੋਂ ਉਲੀਕ ਲੈਦੇ
ਢਲਦੇ ਸੂਰਜ ਨੇ ਜੋ ਸਾੰਝ ਦੇ ਮੱਥੇ ਬਿਖੇਰਿਆ ਉਹ ਸੁਰਖ ਰੰਗ ਹੈਂ ਤੂੰ,
ਜੋ ਕਦੇ ਰੱਤਾ ਬਣਕੇ ਉਤਰ ਜਾਂਦਾ ਅਣਡਿਠੇ ਭਵਿੱਖ ਦੀਆਂ ਅੱਖਾਂ ਵਿੱਚ,
ਤੇ ਕਦੇ ਬਣ ਸ਼ਗਨਾਂ ਦੀ ਸੂਹੀ ਚੁੰਨੀ ਕੱਜ ਲੈਂਦਾ ਮੈਨੂੰ, ਮੇਰੀ ਲਾਜ ਨੂੰ
ਮੇਰੇ ਸਹੇਹ ਨੂੰ ਪਰਤ ਦਰ ਪਰਤ ਫਰੋਲਦਾ ਇੱਕ ਪਿਆਰਾ ਜਿਹਾ ਅਇਸਾਸ ਹੈਂ ਤੂੰ,
ਜੋ ਕਦੇ ਸੁਨਹਿਰੀ ਸਮੂੰਦਰੀ ਮੌਜਾਂ ਵਾੰਗ ਤਿਰਹਾਏ ਕੰਡੇ ਠਾਰਦਾ,
ਤੇ ਕਦੇ ਸ਼ਾਤ ਮਾਸੂਮ ਜਹੇ ਸਾਗਰ ਵਾਂਗ ਮੈਨੂੰ ਨਿਹਾਰਦਾ, ਪਿਆਰਦਾ"
ਮੇਰੇ ਮੰਨ ਦੇ ਰੇਤੀਲੇ ਧਰਾਤਲ ਤੇ ਉਕਰਿਆ ਇਕ ਖੂਬਸੂਰਤ ਨਾਮ ਹੈਂ ਤੂੰ,
ਜਿਸ ਨੂੰ ਮੇਰੇ ਹੀ ਡਰ ਦੀਆਂ ਲਹਿਰਾਂ ਵਾਰ-ਵਾਰ ਮਿਟਾ ਦਿੰਦੀਆਂ,
ਤੇ ਜਿਸ ਨੂੰ ਮੇਰੇ ਹੀ ਹੌਂਸਲੇ ਨਾਜ਼ੁਕ ਜਹੀਆਂ ਉੰਗਲਾਂ ਨਾਲ ਮੁੜ ਤੋਂ ਉਲੀਕ ਲੈਦੇ.
.....ਰੂਪ

6 comments:

mandeep said...

wah g wah kamaal hi kar ditti.......tusi ta batalavi saab nu piche chad ditta...kinna khushnasib hai jihde(M*****P) lyi eh lines likhiya.......

manpreet said...

haye roop sachi bahut sohna... very nice... jiondi reh diye.... teri har isha puri hove....

Shikha said...

very nice roop....keep it up....bot vadia likhea....

Anonymous said...

really very nice poetry... lines written from heart... keep it up...

Roopa said...

really very nice poetry... lines written from heart... keep it up...

Roopa said...
This comment has been removed by the author.